ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact CheckViralਲੜਕੀ ਨਾਲ ਬੇਰਹਿਮੀ ਦਾ ਇਹ ਵੀਡੀਓ ਮਣੀਪੁਰ ਦਾ ਨਹੀਂ ਹੈ

ਲੜਕੀ ਨਾਲ ਬੇਰਹਿਮੀ ਦਾ ਇਹ ਵੀਡੀਓ ਮਣੀਪੁਰ ਦਾ ਨਹੀਂ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਇਹ ਵੀਡੀਓ ਮਣੀਪੁਰ ਦੀ ਹੈ ਜਿਥੇ ਕੁਝ ਲੋਕਾਂ ਦੁਆਰਾ ਮਾਸੂਮ ਬੱਚੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।

Fact
ਇਹ ਦਾਅਵਾ ਝੂਠਾ ਹੈ। ਵੀਡੀਓ ਮਿਆਂਮਾਰ ਦੀ ਹੈ ਅਤੇ ਲਗਭਗ ਇੱਕ ਸਾਲ ਪੁਰਾਣੀ ਹੈ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮਣੀਪੁਰ ਦੀ ਹੈ ਜਿੱਥੇ ਕੁਝ ਲੋਕਾਂ ਦੁਆਰਾ ਮਾਸੂਮ ਬੱਚੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।

ਫੇਸਬੁੱਕ ਯੂਜ਼ਰ “Raj Bajwa” ਨੇ ਵਾਇਰਲ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਸਾਂਝਾ ਕਰਦਿਆਂ ਲਿਖਿਆ, “ਲਵੋ ਜੀ ਇਕ ਹੋਰ ਵੀਡੀਓ ਆਗੀ ਮਨੀਪੁਰ ਵਿੱਚੋਂ। ਇਸ ਵਿੱਚ ਵੀ ਸ਼ਿਕਾਰ 20-21 ਸਾਲ ਦੀ ਕੁੜੀ ਹੋਈ। ਪਹਿਲਾਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਫਿਰ ਸ਼ਰੇਆਮ ਗੋਲੀ ਮਾਰਤੀ। ਜੋ ਫੇਸਬੁੱਕ ਤੇ ਅਪਲੋਡ ਨਹੀਂ ਕਰ ਸਕਦਾ। ਮੈਨੂੰ ਆਸ ਹੈ ਪਿਛਲੀ ਵੀਡੀਓ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਮੂੰਹ ਬੰਦ ਰੱਖੁੱਗਾ ਗੋਦੀ ਮੀਡੀਆ ਅਤੇ ਭਗਤਾਂ ਦਾ ਲਾਣਾ। ਸੋਚੋ ਇਹੀ ਕੁਝ ਪੰਜਾਬ ਚ ਹੋਇਆ ਹੁੰਦਾ ਤਾਂ ਹੁਣ ਤੱਕ ਕੀ ਕੀ ਹੋ ਜਾਣਾ ਸੀ’

ਲੜਕੀ ਨਾਲ ਬੇਰਹਿਮੀ ਦਾ ਇਹ ਵੀਡੀਓ ਮਣੀਪੁਰ ਦਾ ਨਹੀਂ ਹੈ
Courtesy: Facebook/RajBajwa

ਦਰਅਸਲ, ਮਣੀਪੁਰ ਵਿੱਚ ਪਿਛਲੇ ਇੱਕ ਮਹੀਨੇ ਤੋਂ ਹਿੰਸਾ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਮਨੀਪੁਰ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਹਨ, ਜਦੋਂ ਕਿ 50,000 ਤੋਂ ਵੱਧ ਲੋਕ ਮੁੜ ਵਸਣ ਲਈ ਮਜਬੂਰ ਹੋਏ ਹਨ। ਰਿਪੋਰਟ ਦੇ ਅਨੁਸਾਰ, ਹਿੰਸਾ 3 ਮਈ ਨੂੰ ਸ਼ੁਰੂ ਹੋਈ ਜਦੋਂ ਰਾਜ ਦੇ ਹੋਰ ਕਬਾਇਲੀ ਭਾਈਚਾਰਿਆਂ ਸਮੇਤ ਮੀਤੀ ਭਾਈਚਾਰੇ ਨੇ ਕਬਾਇਲੀ ਦਰਜੇ ਦੀ ਮੰਗ ਨੂੰ ਲੈ ਕੇ ਵਿਰੋਧ ਕਰਨ ਲਈ ਇੱਕ ਰੈਲੀ ਕੱਢੀ। ਇਹ ਰੈਲੀ ਬਾਅਦ ਵਿੱਚ ਹਿੰਸਕ ਹੋ ਗਈ। ਮੀਤੀ ਦੇ ਦਬਦਬੇ ਵਾਲੇ ਇਲਾਕਿਆਂ ਵਿੱਚ ਰਹਿਣ ਵਾਲੇ ਕੁਕੀ ਭਾਈਚਾਰੇ ਦੇ ਘਰਾਂ ਨੂੰ ਸਾੜ ਦਿੱਤਾ ਗਿਆ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੂਬੇ ਦੇ ਹਾਲਾਤ ਨੂੰ ਕਾਬੂ ਕਰਨ ਲਈ ਮਣੀਪੁਰ ਦਾ ਦੌਰਾ ਕੀਤਾ ਹੈ।

Fact Check/Verification

ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ, ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਕੁਝ ਮੁੱਖ ਫਰੇਮਾਂ ਨੂੰ ਕੈਪਚਰ ਕੀਤਾ। ਇਸ ਤੋਂ ਬਾਅਦ, Yandex ‘ਤੇ ਇੱਕ ਕੀਫ੍ਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੋਜਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ‘Clickforpdf’ ਨਾਂ ਦੀ ਵੈੱਬਸਾਈਟ ‘ਤੇ ਦਸੰਬਰ 2022 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਵਿੱਚ ਵਾਇਰਲ ਵੀਡੀਓ ਦੀ ਸਕਰੀਨਗਰਾਬ ਸ਼ਾਮਲ ਹੈ। ਰਿਪੋਰਟ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ ਮਿਆਂਮਾਰ ਦੇ ਤਾਮੂ ਸ਼ਹਿਰ ਦੀ ਹੈ। ਉਥੋਂ ਦੀ ਸਰਕਾਰ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ‘ਚ ਤਮੂ ਦੇ ਸਾਗਿੰਗ ਇਲਾਕੇ ‘ਚ ਇਕ ਔਰਤ ਨੂੰ ਗੋਲੀ ਮਾਰ ਕੇ ਮਾਰਿਆ ਜਾਂਦਾ ਦਿਖਾਇਆ ਗਿਆ ਹੈ। ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਲੜਕੀ ਨਾਲ ਬੇਰਹਿਮੀ ਦਾ ਇਹ ਵੀਡੀਓ ਮਣੀਪੁਰ ਦਾ ਨਹੀਂ ਹੈ
Courtesy: Clickforpdf

ਇਸ ਤੋਂ ਇਲਾਵਾ, ਸਾਨੂੰ ਬਰਮੀ ਭਾਸ਼ਾ ਵਿੱਚ 8 ਦਸੰਬਰ 2022 ਦਾ ਇੱਕ ਟਵੀਟ ਮਿਲਿਆ । ਇਸ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਵੀਡੀਓ ‘ਚ ਨਜ਼ਰ ਆ ਰਹੀ ਲੜਕੀ ਦਾ ਨਾਂ ਐ ਮਾ ਤੁਨ ਹੈ। ਟਵੀਟ ‘ਚ ਮਿਆਂਮਾਰ ਦੀ ਨਿਊਜ਼ ਵੈੱਬਸਾਈਟ ‘ਮਿਜ਼ਿਮਾ’ ਦੀ ਇਕ ਪੋਸਟ ਦਾ ਲਿੰਕ ਵੀ ਸੀ। ਪੋਸਟ ਦੇ ਅਨੁਸਾਰ, “ਵੀਡੀਓ ਵਿੱਚ ਨਜ਼ਰ ਆ ਰਹੀ ਔਰਤ 24 ਸਾਲਾ ਮਾਏ ਮਾ ਤੁਨ ਹੈ ਅਤੇ ਉਹ ਤਾਮੂ ਸ਼ਹਿਰ ਵਿੱਚ ਰਹਿੰਦੀ ਸੀ। ਉਥੋਂ ਦੇ ਸਥਾਨਕ ਲੋਕਾਂ ਮੁਤਾਬਕ ਇਹ ਔਰਤ ਮਿਲਟਰੀ ਕੌਂਸਲ ਦੀ ਮੁਖਬਰ ਸੀ। ਪੀਪਲਜ਼ ਡਿਫੈਂਸ ਫੋਰਸਿਜ਼ ਦੇ ਸੂਤਰਾਂ ਅਨੁਸਾਰ ਇਹ ਘਟਨਾ ਜੂਨ 2022 ਵਿੱਚ ਵਾਪਰੀ ਸੀ।

ਇਸ ਤੋਂ ਇਲਾਵਾ, ਸਾਨੂੰ 8 ਦਸੰਬਰ ਨੂੰ ਡੈਮੋਕ੍ਰੇਟਿਕ ਵਾਇਸ ਆਫ ਬਰਮਾ, ਮਿਆਂਮਾਰ-ਅਧਾਰਤ ਮੀਡੀਆ ਵੈੱਬਸਾਈਟ ‘ ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਵੀਡੀਓ ਕਥਿਤ ਤੌਰ ‘ਤੇ ਜੂਨ 2021 ਵਿਚ ਬਣਾਇਆ ਗਿਆ ਸੀ, ਪਰ ਫੇਸਬੁੱਕ ‘ਤੇ 3 ਦਸੰਬਰ ਨੂੰ ਸਾਂਝਾ ਕੀਤਾ ਗਿਆ ਸੀ। ਇਸ ਦੇ ਅਨੁਸਾਰ, ਪੀੜਤ 24 ਸਾਲਾ ਅਏ ਮਾ ਤੁਨ ਹੈ, ਜਿਸ ਦੀ ਤਾਮੂ-ਏਸ਼ੀਆ ਹਾਈਵੇਅ ‘ਤੇ ਹੱਤਿਆ ਕੀਤੀ ਗਈ ਸੀ। ਔਰਤ ਨੂੰ ਪੀਪਲਜ਼ ਡਿਫੈਂਸ ਫੋਰਸ ਨੇ ਸੀਡੀਐਮ ਲਈ ਕੰਮ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਮਾਰ ਦਿੱਤਾ ਸੀ। ਸੀਡੀਐਮ ਸਿਵਲ ਸਰਵੈਂਟਸ ਦਾ ਇੱਕ ਸਮੂਹ ਹੈ ਜਿਨ੍ਹਾਂ ਨੇ ਫੌਜੀ ਸ਼ਾਸਨ ਅਧੀਨ ਸੇਵਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 

ਜਾਂਚ ਦੌਰਾਨ, ਸਾਨੂੰ ਦਸੰਬਰ 2022 ਵਿੱਚ ਕੁਝ ਉਪਭੋਗਤਾਵਾਂ ਦੁਆਰਾ ਕੀਤੇ ਗਏ ਟਵੀਟ ਮਿਲੇ, ਜਿਸ ਵਿੱਚ ਵਾਇਰਲ ਵੀਡੀਓ ਦੇ ਵਿਜ਼ੂਅਲ ਅਤੇ ਸਕ੍ਰੀਨਗ੍ਰੈਬ ਮੌਜੂਦ ਹਨ। ਇਹ ਵੀਡੀਓ ਮਿਆਂਮਾਰ ਦੀ ਦੱਸੀ ਜਾ ਰਹੀ ਹੈ। ਤੁਸੀਂ ਇਹਨਾਂ ਟਵੀਟਸ ਨੂੰ ਇੱਥੇ , ਇੱਥੇ ਅਤੇ ਇੱਥੇ ਦੇਖ ਸਕਦੇ ਹੋ।

Conclusion

ਇਸ ਤਰ੍ਹਾਂ, ਸਾਡੀ ਜਾਂਚ ਇਹ ਸਪੱਸ਼ਟ ਕਰਦੀ ਹੈ ਕਿ ਮਿਆਂਮਾਰ ਦੀ ਇੱਕ ਸਾਲ ਤੋਂ ਵੱਧ ਪੁਰਾਣੀ ਵੀਡੀਓ ਨੂੰ ਮਨੀਪੁਰ ‘ਚ ਹਾਲ ਹੀ ਵਿੱਚ ਹੋਈ ਹਿੰਸਾ ਨਾਲ ਜੋੜਕੇ ਸਾਂਝਾ ਕੀਤਾ ਜਾ ਰਿਹਾ ਹੈ।

Result: False

Our Sources

Report Published at Click for Pdf on December 8, 2022
Report Published at Democratic Voice of Bangladesh on December 8, 2022
Tweet by Mr Win on December 4, 2022

  


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular