ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਕੀ ਨੂੰਹ ਹਿੰਸਾ ਤੋਂ ਬਾਅਦ ਗਿਰਫਤਾਰੀ ਦੇ ਡਰ ਤੋਂ ਬਿੱਟੂ ਬਜਰੰਗੀ ਰੋਣ...

ਕੀ ਨੂੰਹ ਹਿੰਸਾ ਤੋਂ ਬਾਅਦ ਗਿਰਫਤਾਰੀ ਦੇ ਡਰ ਤੋਂ ਬਿੱਟੂ ਬਜਰੰਗੀ ਰੋਣ ਲੱਗਿਆ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

An enthusiastic journalist, researcher and fact-checker, Shubham believes in maintaining the sanctity of facts and wants to create awareness about misinformation and its perils. Shubham has studied Mathematics at the Banaras Hindu University and holds a diploma in Hindi Journalism from the Indian Institute of Mass Communication. He has worked in The Print, UNI and Inshorts before joining Newschecker.

Since 2011, JP has been a media professional working as a reporter, editor, researcher and mass presenter. His mission to save society from the ill effects of disinformation led him to become a fact-checker. He has an MA in Political Science and Mass Communication.

Claim

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿੱਟੂ ਬਜਰੰਗੀ ਨੇ ਹਰਿਆਣਾ ਵਿੱਚ ਨੂਹ ਹਿੰਸਾ ਤੋਂ ਬਾਅਦ ਗ੍ਰਿਫਤਾਰੀ ਦੇ ਡਰੋਂ ਰੋਣਾ ਸ਼ੁਰੂ ਕਰ ਦਿੱਤਾ ਹੈ।

Fact

ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ, ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਕੁਝ ਮੁੱਖ ਫਰੇਮਾਂ ਨੂੰ ਕੈਪਚਰ ਕੀਤਾ। ਇਸ ਤੋਂ ਬਾਅਦ ਗੂਗਲ ਰਿਵਰਸ ਇਮੇਜ ਦੀ ਮਦਦ ਦੇ ਨਾਲ ਇੱਕ ਕੀਫ੍ਰੇਮ ਨੂੰ ਖੋਜਿਆ। ਸਾਨੂੰ 16 ਅਪ੍ਰੈਲ, 2022 ਨੂੰ ‘Gurucharn singh dora bjp-Offical’ ਨਾਂ ਦੇ ਫੇਸਬੁੱਕ ਪੇਜ ‘ ਤੇ ਅੱਪਲੋਡ ਕੀਤੇ ਗਏ ਵਾਇਰਲ ਵੀਡੀਓ ਦਾ ਲੰਬਾ ਵਰਜਨ ਮਿਲਿਆ । ਇਸ ‘ਚ ਬਿੱਟੂ ਬਜਰੰਗੀ ਕਹਿ ਰਹੇ ਹਨ ਕਿ ਉਨ੍ਹਾਂ ‘ਤੇ ਇਕ ਰੈਲੀ ਸਬੰਧੀ ਆਪਣੇ ਸਾਥੀਆਂ ਦੇ ਨਾਂ ਦੱਸਣ ਲਈ ਦਬਾਅ ਪਾਇਆ ਜਾ ਰਿਹਾ ਹੈ ਪਰ ਜੋ ਵੀ ਹੁੰਦਾ ਹੈ, ਉਹ ਆਪਣੇ ਸਾਥੀਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕਰਨਗੇ। ਵੀਡੀਓ ਨੂੰ ਸੁਣਨ ਤੋਂ ਬਾਅਦ ਸਮਝ ਆ ਰਿਹਾ ਹੈ ਕਿ ਬਿੱਟੂ ਬਜਰੰਗੀ ‘ਤੇ ਰੈਲੀ ‘ਚ ਤਲਵਾਰ ਲਹਿਰਾਉਣ ਦਾ ਦੋਸ਼ ਹੈ। ਇਸ ਤੋਂ ਸਾਫ਼ ਹੈ ਕਿ ਵਾਇਰਲ ਵੀਡੀਓ ਘੱਟੋ-ਘੱਟ ਇੱਕ ਸਾਲ ਤੋਂ ਇੰਟਰਨੈੱਟ ‘ਤੇ ਮੌਜੂਦ ਹੈ।

ਨੂੰਹ ਹਿੰਸਾ ਤੋਂ ਬਾਅਦ ਗਿਰਫਤਾਰੀ ਦੇ ਡਰ ਤੋਂ ਬਿੱਟੂ ਬਜਰੰਗੀ ਰੋਣ ਲੱਗਿਆ

ਸਰਚ ਕਰਨ ‘ਤੇ ਸਾਨੂੰ ‘ਫਰੀਦਾਬਾਦ ਨਿਊਜ਼’ ਦੇ ਯੂਟਿਊਬ ਚੈਨਲ ‘ਤੇ 13 ਅਪ੍ਰੈਲ ਨੂੰ ਅਪਲੋਡ ਕੀਤਾ ਗਿਆ ਇਕ ਵੀਡੀਓ ਮਿਲਿਆ। ਇੰਟਰਵਿਊ ਦਿੰਦੇ ਹੋਏ ਬਿੱਟੂ ਬਜਰੰਗੀ ਨੇ ਵਾਇਰਲ ਵੀਡੀਓ ‘ਚ ਰੋਣ ਦਾ ਕਾਰਨ ਦੱਸਿਆ। ਬਿੱਟੂ ਬਜਰੰਗੀ ਦਾ ਕਹਿਣਾ ਹੈ ਕਿ 10 ਅਪ੍ਰੈਲ 2022 ਨੂੰ ਉਨ੍ਹਾਂ ਦੇ ਸੰਗਠਨ ਨੇ ‘ਹਿੰਦੂ ਭਗਵਾ ਰੈਲੀ’ ਕੱਢੀ ਸੀ। ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਸਨ। ਇਹ ਰੈਲੀ ਪੁਲੀਸ ਦੀ ਇਜਾਜ਼ਤ ਤੋਂ ਬਿਨਾਂ ਕੱਢੀ ਗਈ ਕਿਉਂਕਿ ਉਨ੍ਹਾਂ ਨੂੰ ਰੈਲੀ ਕਰਨ ਦੀ ਇਜਾਜ਼ਤ ਨਹੀਂ ਮਿਲੀ। ਉਦੋਂ ਤੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਰੈਲੀ ਵਿੱਚ 10 ਅਪ੍ਰੈਲ 2022 ਦੀ ਘਟਨਾ ਨੂੰ ਲੈ ਕੇ ਮਾਰਚ 2022 ਵਿੱਚ ਕੁਝ ਟਵੀਟ ਵੀ ਕੀਤੇ ਗਏ ਸਨ । ਇਸ ਟਵੀਟ ਦੇ ਪੋਸਟਰ ਵਿੱਚ ਸੁਦਰਸ਼ਨ ਨਿਊਜ਼ ਦੇ ਸੁਰੇਸ਼ ਚਵਾਂਕੇ ਨੂੰ ਮੁੱਖ ਮਹਿਮਾਨ ਵਜੋਂ ਨਜ਼ਰ ਆ ਰਹੇ ਹਨ।

ਇਸ ਤੋਂ ਇਲਾਵਾ 6 ਅਗਸਤ 2023 ਨੂੰ ‘ਹਰਿਆਣਾ ਏਬੀ ਟਾਕ’ ਨਾਮ ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤੇ ਗਏ ਵੀਡੀਓ ‘ਚ ਦੱਸਿਆ ਗਿਆ ਹੈ ਕਿ ਬਿੱਟੂ ਬਜਰੰਗੀ ਦਾ ਇਹ ਵੀਡੀਓ ਇਕ ਸਾਲ ਪੁਰਾਣਾ ਹੈ।ਚੈਨਲ ਨੇ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਉਹਨਾਂ ਦੇ ਫੇਸਬੁੱਕ ਪੇਜ ‘ਤੇ 13 ਅਪ੍ਰੈਲ 2022 ਨੂੰ ਅਪਲੋਡ ਕੀਤਾ ਗਿਆ ਸੀ।

ਨੂੰਹ ਹਿੰਸਾ ਤੋਂ ਬਾਅਦ ਗਿਰਫਤਾਰੀ ਦੇ ਡਰ ਤੋਂ ਬਿੱਟੂ ਬਜਰੰਗੀ ਰੋਣ ਲੱਗਿਆ
Courtesy: Youube/Haryana AB TAK

ਕੁੱਲ ਮਿਲਾ ਕੇ ਇਹ ਸਪੱਸ਼ਟ ਹੈ ਕਿ ਬਿੱਟੂ ਬਜਰੰਗੀ ਦਾ ਇੱਕ ਸਾਲ ਪੁਰਾਣਾ ਵੀਡੀਓ ਨੂੰਹ ‘ਚ ਹਾਲ ਹੀ ਵਿੱਚ ਹੋਈ ਹਿੰਸਾ ਤੋਂ ਬਾਅਦ ਦਾ ਦੱਸਕੇ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਜਾ ਰਿਹਾ ਹੈ।

Result: False

Our Sources

Video Uploaded on Gurucharn singh dora bjp-Offical Facebook Page on April 16, 2022

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Most Popular