ਸੋਮਵਾਰ, ਨਵੰਬਰ 25, 2024
ਸੋਮਵਾਰ, ਨਵੰਬਰ 25, 2024

HomeFact CheckViralਕੀ ਫੇਸਬੁੱਕ ਤੁਹਾਡੀਆਂ ਫੋਟੋਆਂ ਅਤੇ ਹੋਰ ਜਾਣਕਾਰੀ ਦੀ ਵਰਤੋਂ ਕਰਨ ਜਾ ਰਿਹਾ...

ਕੀ ਫੇਸਬੁੱਕ ਤੁਹਾਡੀਆਂ ਫੋਟੋਆਂ ਅਤੇ ਹੋਰ ਜਾਣਕਾਰੀ ਦੀ ਵਰਤੋਂ ਕਰਨ ਜਾ ਰਿਹਾ ਹੈ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਫੇਸਬੁੱਕ ਫੋਟੋਆਂ ਅਤੇ ਹੋਰ ਜਾਣਕਾਰੀ ਦੀ ਵਰਤੋਂ ਕਰਨ ਜਾ ਰਿਹਾ ਹੈ

Fact
ਇਹ ਦਾਅਵਾ ਝੂਠਾ ਹੈ। ਮੈਟਾ (ਫੇਸਬੁੱਕ) ਨੇ ਨਿਊਜ਼ਚੈਕਰ ਨੂੰ ਪੁਸ਼ਟੀ ਕੀਤੀ ਕਿ ਵਾਇਰਲ ਦਾਅਵਾ ਫਰਜ਼ੀ ਹੈ।

ਫੇਸਬੁੱਕ ਅਤੇ ਮੈਸੇਜਿੰਗ ਐਪਸ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੇਸਬੁੱਕ ਆਪਣੇ ਨਵੇਂ ਨਿਯਮ ਤਹਿਤ ਯੂਜ਼ਰਸ ਦੀਆਂ ਫੋਟੋਆਂ ਅਤੇ ਹੋਰ ਜਾਣਕਾਰੀਆਂ ਦੀ ਵਰਤੋਂ ਕਰ ਸਕਦਾ ਹੈ।

ਉਪਭੋਗਤਾ ਅਕਸਰ ਆਪਣੀ ਨਿੱਜੀ ਜਾਣਕਾਰੀ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸਾਂਝਾ ਕਰਨ ਤੋਂ ਡਰਦੇ ਹਨ। ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ (ਮੈਟਾ) ‘ਤੇ ਲੱਖਾਂ ਲੋਕ ਆਪਣੇ, ਆਪਣੇ ਪਰਿਵਾਰਾਂ, ਦੋਸਤਾਂ ਅਤੇ ਹੋਰ ਬਾਰੇ ਫੋਟੋਆਂ, ਵੀਡੀਓ ਅਤੇ ਹੋਰ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ, ਫੇਸਬੁੱਕ ਉਪਭੋਗਤਾਵਾਂ ਨੂੰ ਪਲੇਟਫਾਰਮ ਦੁਆਰਾ ਆਪਣੇ ਨਿੱਜੀ ਡੇਟਾ ਦੀ ਵਰਤੋਂ ਨੂੰ ਲੈ ਕੇ ਕਈ ਖਦਸ਼ੇ ਹਨ। ਇਸ ਸਿਲਸਿਲੇ ‘ਚ ਇਕ ਦਾਅਵਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਨਵੇਂ ਨਿਯਮਾਂ ਤਹਿਤ ਯੂਜ਼ਰਸ ਦੀਆਂ ਤਸਵੀਰਾਂ ਅਤੇ ਹੋਰ ਜਾਣਕਾਰੀਆਂ ਦੀ ਵਰਤੋਂ ਕਰ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਨਵੇਂ ਨਿਯਮ ਦੇ ਤਹਿਤ ਯੂਜ਼ਰਸ ਦੀਆਂ ਫੋਟੋਆਂ ਅਤੇ ਹੋਰ ਜਾਣਕਾਰੀਆਂ ਦੀ ਵਰਤੋਂ ਕਰਨ ਦੇ ਨਾਂ ‘ਤੇ ਫੇਸਬੁੱਕ ਦੁਆਰਾ ਸ਼ੇਅਰ ਕੀਤੇ ਜਾ ਰਹੇ ਇਸ ਦਾਅਵੇ ਦੀ ਜਾਂਚ ਕਰਨ ਲਈ, ਅਸੀਂ ਫੇਸਬੁੱਕ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਭੋਗਤਾਵਾਂ ਦੁਆਰਾ ਸ਼ੇਅਰ ਕੀਤੀਆਂ ਪੋਸਟਾਂ ਬਾਰੇ ਪਲੇਟਫਾਰਮ ਦੀ ਨੀਤੀ ਜਾਣਨ ਦੀ ਕੋਸ਼ਿਸ਼ ਕੀਤੀ ਹੈ। 

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਫੇਸਬੁੱਕ ਵੈੱਬਸਾਈਟ ‘ਤੇ ਉਪਭੋਗਤਾਵਾਂ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ, ਇਸਦੇ ਮਾਲਕੀ ਅਧਿਕਾਰ, ਵਰਤੋਂ ਅਤੇ ਗੋਪਨੀਯਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਪਲੇਟਫਾਰਮ ਦੀ ਗੋਪਨੀਯਤਾ ਨੀਤੀ ਦੇ ਅਨੁਸਾਰ, ਫੇਸਬੁੱਕ ਉਪਭੋਗਤਾਵਾਂ ਦੀਆਂ ਗਤੀਵਿਧੀਆਂ, ਮਿੱਤਰ ਸੂਚੀਆਂ, ਅਨੁਯਾਈਆਂ ਅਤੇ ਹੋਰ ਸਬੰਧਾਂ, ਐਪ, ਬ੍ਰਾਊਜ਼ਰ ਅਤੇ ਡਿਵਾਈਸ ਦੀ ਜਾਣਕਾਰੀ ਅਤੇ ਵਿਕਰੇਤਾਵਾਂ, ਭਾਈਵਾਲਾਂ ਅਤੇ ਤੀਜੀ ਧਿਰ ਕੰਪਨੀਆਂ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਬਾਰੇ ਜਾਣਕਾਰੀ ਇਕੱਠੀ ਕਰ ਸਕਦਾ ਹੈ। ਪਲੇਟਫਾਰਮ ਇਸ ਜਾਣਕਾਰੀ ਦੀ ਵਰਤੋਂ ਸੁਰੱਖਿਆ, ਉਦਯੋਗ ਨਾਲ ਸਬੰਧਤ ਸੇਵਾਵਾਂ, ਅੰਕੜੇ, ਸੰਚਾਰ ਅਤੇ ਸਮਾਜਿਕ ਕਾਰਜਾਂ ਲਈ ਖੋਜ ਆਦਿ ਕਾਰਨਾਂ ਕਰਕੇ ਕਰਦਾ ਹੈ। ਧਿਆਨਯੋਗ ਹੈ ਕਿ ਕੁਝ ਜਾਣਕਾਰੀਆਂ ਹਨ ਜੋ ਸਾਨੂੰ ਫੇਸਬੁੱਕ ਨਾਲ ਸਾਂਝਾ ਕਰਨਾ ਹੀ ਪੈਂਦਾ ਹੈ। ਹਾਲਾਂਕਿ, ਉਪਭੋਗਤਾ ਆਪਣੀਆਂ ਸੈਟਿੰਗਾਂ ਨੂੰ ਬਦਲ ਕੇ Facebook ਨਾਲ ਕਿਹੜੀ ਜਾਣਕਾਰੀ ਸਾਂਝੀ ਕਰਨੀ ਹੈ, ਉਸ ਨੂੰ ਕੰਟਰੋਲ ਕਰ ਸਕਦੇ ਹਨ । ਇਸ ਤੋਂ ਇਲਾਵਾ, ਪਲੇਟਫਾਰਮ ਇਹ ਸਹੂਲਤ ਪ੍ਰਦਾਨ ਕਰਦਾ ਹੈ ਕਿ ਉਪਭੋਗਤਾ ਸੁਰੱਖਿਆ ਦੇ ਪੱਧਰ ਨੂੰ ਜਾਣ ਕੇ ਆਪਣੀ ਗੋਪਨੀਯਤਾ ਨੂੰ ਕਿੱਥੇ ਮਜ਼ਬੂਤ ​​ਬਣਾ ਸਕਦੇ ਹਨ।

ਫੇਸਬੁੱਕ ਤੁਹਾਡੀਆਂ ਫੋਟੋਆਂ ਅਤੇ ਹੋਰ ਜਾਣਕਾਰੀ ਦੀ ਵਰਤੋਂ ਕਰਨ ਜਾ ਰਿਹਾ ਹੈ

ਫੇਸਬੁੱਕ ਤੁਹਾਡੀਆਂ ਫੋਟੋਆਂ ਅਤੇ ਹੋਰ ਜਾਣਕਾਰੀ ਦੀ ਵਰਤੋਂ ਕਰਨ ਜਾ ਰਿਹਾ ਹੈ

ਫੇਸਬੁੱਕ ‘ਤੇ ਵਾਇਰਲ ਦਾਅਵੇ ਨਾਲ ਸਬੰਧਤ ਕੁਝ ਕੀਵਰਡਸ ਦੀ ਖੋਜ ਕਰਨ ‘ਤੇ, ਅਸੀਂ ਪਾਇਆ ਕਿ ਵਾਇਰਲ ਸੰਦੇਸ਼ ਦੇ ਵੱਖ-ਵੱਖ ਸੰਸਕਰਣ 2016 ਤੋਂ ਸਾਂਝੇ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਇਹ ਦਾਅਵਾ ਪਹਿਲਾਂ ਹੀ ਕਈ ਹੋਰ ਭਾਸ਼ਾਵਾਂ ਵਿੱਚ ਸਾਂਝਾ ਕੀਤਾ ਜਾ ਚੁੱਕਾ ਹੈ।

ਫੇਸਬੁੱਕ ਤੁਹਾਡੀਆਂ ਫੋਟੋਆਂ ਅਤੇ ਹੋਰ ਜਾਣਕਾਰੀ ਦੀ ਵਰਤੋਂ ਕਰਨ ਜਾ ਰਿਹਾ ਹੈ
ਫੇਸਬੁੱਕ ਤੁਹਾਡੀਆਂ ਫੋਟੋਆਂ ਅਤੇ ਹੋਰ ਜਾਣਕਾਰੀ ਦੀ ਵਰਤੋਂ ਕਰਨ ਜਾ ਰਿਹਾ ਹੈ

ਅਸੀਂ ਵਾਇਰਲ ਦਾਅਵੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਮੀਡੀਆ ਸੰਸਥਾਵਾਂ ਦੁਆਰਾ ਪ੍ਰਕਾਸ਼ਿਤ ਰਿਪੋਰਟਾਂ ਨੂੰ ਵੀ ਦੇਖਿਆ। ਪਰ ਸਾਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਜੋ ਵਾਇਰਲ ਦਾਅਵੇ ਦੀ ਪੁਸ਼ਟੀ ਕਰ ਸਕੇ।

ਅਸੀਂ ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਮੈਟਾ ਨਾਲ ਸੰਪਰਕ ਕੀਤਾ। ਜਿੱਥੇ ਪਲੇਟਫਾਰਮ ਨੇ ਨਿਊਜ਼ਚੈਕਰ ਨੂੰ ਪੁਸ਼ਟੀ ਕੀਤੀ ਕਿ ਵਾਇਰਲ ਦਾਅਵਾ ਝੂਠਾ ਹੈ।

Conclusion

ਇਸ ਤਰ੍ਹਾਂ, ਸਾਡੀ ਜਾਂਚ ਵਿੱਚ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਫੇਸਬੁੱਕ ਦੁਆਰਾ ਆਪਣੇ ਨਵੇਂ ਨਿਯਮ ਦੇ ਤਹਿਤ ਉਪਭੋਗਤਾਵਾਂ ਦੀਆਂ ਫੋਟੋਆਂ ਅਤੇ ਹੋਰ ਜਾਣਕਾਰੀ ਦੀ ਵਰਤੋਂ ਕਰਨ ਦੇ ਨਾਮ ‘ਤੇ ਸਾਂਝਾ ਕੀਤਾ ਜਾ ਰਿਹਾ ਇਹ ਦਾਅਵਾ ਗਲਤ ਹੈ। ਪਲੇਟਫਾਰਮ ਨੇ ਨਿਊਜ਼ਚੈਕਰ ਨੂੰ ਪੁਸ਼ਟੀ ਕੀਤੀ ਹੈ ਕਿ ਵਾਇਰਲ ਦਾਅਵਾ ਝੂਠਾ ਹੈ।

Result: False

Our Sources

Meta policies
Meta’s confirmation with Newschecker
Newschecker analysis

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular