ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact CheckViralਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸ਼ੀਅਰ ਨੇ ਜਸਟਿਨ ਟਰੂਡੋ ਤੇ...

ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸ਼ੀਅਰ ਨੇ ਜਸਟਿਨ ਟਰੂਡੋ ਤੇ ਸਾਧਿਆ ਨਿਸ਼ਾਨਾ? 5 ਸਾਲ ਪੁਰਾਣਾ ਵੀਡੀਓ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੈਨੇਡਾ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸ਼ੀਅਰ ਸੰਬੋਧਨ ਕਰਦਿਆਂ ਭਾਰਤ-ਕੈਨੇਡਾ ਵਿਵਾਦ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਝਿੜਕ ਰਹੇ ਹਨ। ਵੀਡੀਓ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸ਼ੀਅਰ ਨੇ ਕੈਨੇਡਾ ਦੇ PM ਨੂੰ ਪਾਰਲੀਮੈਂਟ ‘ਚ ਘੇਰਿਆ।

ਮੀਡਿਆ ਅਦਾਰਾ ਇੰਡੀਆ ਡੈਲੀ ਲਾਈਵ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ਆਪਣੀ ਹੀ ਸੰਸਦ ਵਿੱਚ ਘਿਰੇ ਕੈਨੇਡਾ ਦੇ ਪ੍ਰਧਾਨ ਮੰਤਰੀ , ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸ਼ੀਅਰ ਨੇ ਟਰੂਡੋ ‘ਤੇ ਹਮਲਾ ਬੋਲਿਆ, ਕਿਹਾ ‘PM ਟਰੂਡੋ ਦਾ ਦਾਅਵਾ ਬੇਬੁਨਿਆਦ।’

ਇਸ ਦੇ ਨਾਲ ਹੀ ਮੀਡਿਆ ਅਦਾਰਾ ਜਗਬਾਣੀ ਨੇ ਵੀ ਇਸ ਵੀਡੀਓ ਦੇ ਅਧਾਰ ਤੇ ਆਰਟੀਕਲ ਪ੍ਰਕਾਸ਼ਿਤ ਕੀਤਾ।

ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸ਼ੀਅਰ ਨੇ ਜਸਟਿਨ ਟਰੂਡੋ ਤੇ ਸਾਧਿਆ ਨਿਸ਼ਾਨਾ
Courtesy: Jagbani

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵੀਡੀਓ ਦਾ ਪੂਰਾ ਕੈਨੇਡੀਅਨ ਪ੍ਰੈਸ ਦੁਆਰਾ 1 ਮਾਰਚ, 2018 ਨੂੰ ਯੂਟਿਊਬ ‘ਤੇ ਅਪਲੋਡ ਮਿਲੀ।

ਵਾਇਰਲ ਵੀਡੀਓ ਮੁਤਾਬਕ ਕੈਨੇਡੀਅਨ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸ਼ੀਅਰ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਭਾਰਤ-ਕੈਨੇਡੀਅਨ ਸਬੰਧਾਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਸੀ। ਵੀਡੀਓ ਦੀ ਦਿਸਕਰਪਸ਼ਨ ਮੁਤਾਬਕ, “ਜਸਟਿਨ ਟਰੂਡੋ ਇੱਕ ਸਲਾਹਕਾਰ ਦਾ ਬਚਾਅ ਕਰ ਰਹੇ ਹਨ, ਜੋ ਸੁਝਾਅ ਦਿੰਦਾ ਹੈ ਕਿ ਭਾਰਤ ਸਰਕਾਰ ਨੇ ਇੱਕ ਦੋਸ਼ੀ ਠਹਿਰਾਏ ਗਏ ਅੱਤਵਾਦੀ ਨੂੰ ਪ੍ਰਧਾਨ ਮੰਤਰੀ ਨਾਲ ਸਮਾਗਮਾਂ ਵਿੱਚ ਸ਼ਾਮਲ ਕਰਨ ਵਿੱਚ ਭੂਮਿਕਾ ਨਿਭਾਈ ਹੈ। ਟੋਰੀ ਲੀਡਰ ਐਂਡਰਿਊ ਸ਼ੀਅਰ ਇਸ ਘਟਨਾ ਲਈ ਟਰੂਡੋ ‘ਤੇ ਅਯੋਗਤਾ ਦਾ ਦੋਸ਼ ਲਗਾ ਰਹੇ ਹਨ।

1986 ਵਿੱਚ ਇੱਕ ਭਾਰਤੀ ਕੈਬਨਿਟ ਮੰਤਰੀ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ੀ ਜਸਪਾਲ ਅਟਵਾਲ ਨੂੰ ਜਾਰੀ ਕੀਤੇ ਗਏ ਸੱਦੇ ਨੂੰ ਲੈ ਕੇ ਵਿਰੋਧੀ ਕੈਨੇਡੀਅਨ ਸੰਸਦ ਮੈਂਬਰਾਂ ਦੁਆਰਾ ਟਰੂਡੋ ਤੇ ਸਵਾਲ ਚੁੱਕੇ ਗਏ ਸਨ। ਜਸਪਾਲ ਅਟਵਾਲ ਫਰਵਰੀ 2018 ਵਿੱਚ ਟਰੂਡੋ ਦੇ ਭਾਰਤ ਦੌਰੇ ਦੌਰਾਨ ਭਾਰਤ ਵਿੱਚ ਦੋ ਸਮਾਗਮਾਂ ਵਿੱਚ ਸ਼ਾਮਲ ਹੋਏ ਸਨ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਗੌਰਤਲਬ ਹੈ ਕਿ ਜਸਪਾਲ ਅਟਵਾਲ ਅਤੇ ਜਸਟਿਨ ਟਰੂਡੋ ਵਿਵਾਦ ਨੂੰ ਲੈ ਕੇ ਸਾਲ 2018 ਵਿੱਚ ਕਈ ਮੀਡਿਆ ਅਦਾਰਿਆਂ ਦੁਆਰਾ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ। ਐਂਡਰਿਊ ਸ਼ੀਅਰ ਸਾਲ 2017 ਤੋਂ ਲੈ ਕੇ ਕੇ 2020 ਤਕ ਕੈਨੇਡਾ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਰਹੇ ਹਨ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਸਾਲ 2018 ਦਾ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦਾ ਹਾਲੀਆ ਭਾਰਤ-ਕੈਨੇਡਾ ਵਿਵਾਦ ਨਾਲ ਕੋਈ ਸੰਬੰਧ ਨਹੀਂ ਹੈ।

Result: False

Our Sources

Media report published by News 18 Punjab on February 22, 2018
YouTube video uploaded by The Canadian Press on March 1,2018


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular