Authors
Claim
ਉਦਯੋਗਪਤੀ ਰਤਨ ਟਾਟਾ ਨੇ ਅਫਗਾਨਿਸਤਾਨ ਦੇ ਕ੍ਰਿਕਟਰ ਰਾਸ਼ਿਦ ਖਾਨ ਦਾ ਜੁਰਮਾਨਾ ਅਦਾ ਕਰਨ ਦਾ ਐਲਾਨ ਕੀਤਾ
Fact
ਵਾਇਰਲ ਦਾਅਵਾ ਫਰਜ਼ੀ ਹੈ। ਰਤਨ ਟਾਟਾ ਨੇ ਖੁਦ ਟਵੀਟ ਕਰਕੇ ਇਸ ਦਾਅਵੇ ਦਾ ਖੰਡਨ ਕੀਤਾ ਹੈ।
ਅਫਗਾਨ ਕ੍ਰਿਕਟਰ ਰਾਸ਼ਿਦ ਖਾਨ ਬਾਰੇ ਇਕ ਦਾਅਵਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਦਾਅਵੇ ਮੁਤਾਬਕ ਕਿ ਆਈਸੀਸੀ ਨੇ ਰਾਸ਼ਿਦ ਖਾਨ ‘ਤੇ ਪਾਕਿਸਤਾਨ ਖਿਲਾਫ ਮੈਚ ਤੋਂ ਬਾਅਦ ਭਾਰਤੀ ਝੰਡੇ ਦੇ ਨਾਲ ਘੁੰਮਣ ‘ਤੇ 55 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਤੋਂ ਬਾਅਦ ਉਦਯੋਗਪਤੀ ਰਤਨ ਟਾਟਾ ਨੇ ਰਾਸ਼ਿਦ ਖਾਨ ਦਾ ਜੁਰਮਾਨਾ ਖੁਦ ਅਦਾ ਕਰਨ ਦਾ ਐਲਾਨ ਕੀਤਾ ਅਤੇ 10 ਕਰੋੜ ਰੁਪਏ ਦੇਣ ਦਾ ਵਾਅਦਾ ਵੀ ਕੀਤਾ।
23 ਅਕਤੂਬਰ ਨੂੰ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਵਿਸ਼ਵ ਕੱਪ ਕ੍ਰਿਕਟ ਮੈਚ ਵਿੱਚ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਨੇ 50 ਓਵਰਾਂ ‘ਚ 7 ਵਿਕਟਾਂ ਗੁਆ ਕੇ 282 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਅਫਗਾਨਿਸਤਾਨ ਨੇ 283 ਦੌੜਾਂ ਦਾ ਟੀਚਾ ਦੋ ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਵਾਇਰਲ ਦਾਅਵੇ ਨਾਲ ਜੁੜੀਆਂ ਫੇਸਬੁੱਕ ‘ ਤੇ ਕਈ ਪੋਸਟਾਂ ਮੌਜੂਦ ਹਨ। ਪੋਸਟ ‘ਚ ਮੌਜੂਦ ਕੈਪਸ਼ਨ ‘ਚ ਲਿਖਿਆ ਹੈ, ”ਰਾਸ਼ਿਦ ਖਾਨ ਅਫਗਾਨਿਸਤਾਨ ਦੀ ਪਾਕਿਸਤਾਨ ‘ਤੇ ਇਤਿਹਾਸਕ ਜਿੱਤ ਤੋਂ ਬਾਅਦ ਸੁਰਖੀਆਂ ‘ਚ ਹਨ ਜਿਨ੍ਹਾਂ ਨੇ ਜਿੱਤ ਤੋਂ ਬਾਅਦ ਗ੍ਰਾਉੰਡ ‘ਤੇ ਤਿਰੰਗਾ ਲਹਿਰਾਇਆ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਸ਼ਿਕਾਇਤ ਤੋਂ ਬਾਅਦ ਆਈਸੀਸੀ ਨੇ ਰਾਸ਼ਿਦ ‘ਤੇ 55 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਮਾਮਲੇ ਨੂੰ ਲੈ ਕੇ ਮਸ਼ਹੂਰ ਕਾਰੋਬਾਰੀ ਰਤਨ ਟਾਟਾ ਨੇ ਜੁਰਮਾਨੇ ਦੀ ਰਕਮ ਖੁਦ ਅਦਾ ਕਰਨ ਦਾ ਐਲਾਨ ਕੀਤਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਖੋਜ ਕੀਤੀ। ਹਾਲਾਂਕਿ , ਸਾਨੂੰ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ ਜਿਸ ਵਿੱਚ ਵਾਇਰਲ ਦਾਅਵੇ ਦਾ ਜ਼ਿਕਰ ਹੋਵੇ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਬਾਅਦ ਅਸੀਂ ਉਦਯੋਗਪਤੀ ਰਤਨ ਟਾਟਾ ਦੇ ਐਕਸ (ਟਵਿੱਟਰ) ਅਕਾਊਂਟ ਨੂੰ ਖੰਗਾਲਿਆ। ਇਸ ਦੌਰਾਨ ਸਾਨੂੰ ਇੱਕ ਟਵੀਟ ਮਿਲਿਆ। ਇਸ ਟਵੀਟ ‘ਚ ਉਨ੍ਹਾਂ ਨੇ ਉਹਨਾਂ ਦੇ ਨਾਮ ਤੇ ਵਾਇਰਲ ਹੋ ਰਹੀ ਖਬਰ ਨੂੰ ਫਰਜ਼ੀ ਦੱਸਿਆ।
ਟਵੀਟ ਵਿੱਚ ਰਤਨ ਟਾਟਾ ਨੇ ਲਿਖਿਆ, “ਮੈਂ ਕਦੇ ਵੀ ਆਈਸੀਸੀ ਜਾਂ ਕਿਸੇ ਕ੍ਰਿਕਟ ਫੈਕਲਟੀ ਨੂੰ ਕਿਸੇ ਖਿਡਾਰੀ ‘ਤੇ ਜੁਰਮਾਨਾ ਜਾਂ ਇਨਾਮ ਦੇਣ ਦਾ ਕੋਈ ਸੁਝਾਅ ਨਹੀਂ ਦਿੱਤਾ ਹੈ। ਮੇਰਾ ਕ੍ਰਿਕਟ ਨਾਲ ਕੋਈ ਸਬੰਧ ਨਹੀਂ ਹੈ। ਕਿਰਪਾ ਕਰਕੇ ਅਜਿਹੇ WhatsApp ਫਾਰਵਰਡ ਅਤੇ ਵੀਡੀਓ ‘ਤੇ ਭਰੋਸਾ ਨਾ ਕਰੋ ਜਦੋਂ ਤੱਕ ਉਹ ਮੇਰੇ ਅਧਿਕਾਰਤ ਪਲੇਟਫਾਰਮ ਤੋਂ ਨਾ ਹੋਣ।
ਇਸ ਤੋਂ ਬਾਅਦ ਅਸੀਂ ਰਸ਼ੀਦ ਖਾਨ ਦੁਆਰਾ ਗ੍ਰਾਉੰਡ ਵਿੱਚ ਤਿਰੰਗਾ ਲੈ ਕੇ ਘੁੰਮਣ ਦੇ ਦਾਅਵੇ ਦੀ ਵੀ ਜਾਂਚ ਕੀਤੀ ਪਰ ਸਾਨੂੰ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ, ਜਦੋਂ ਕਿ ਆਮ ਤੌਰ ‘ਤੇ ਅਜਿਹਾ ਨਹੀਂ ਹੁੰਦਾ ਕਿ ਅਜਿਹੀਆਂ ਖ਼ਬਰਾਂ ਮੀਡੀਆ ਦਾ ਹਿੱਸਾ ਨਾ ਬਣੀਆਂ ਹੋਣ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਦਾਅਵਾ ਫਰਜ਼ੀ ਹੈ। ਰਤਨ ਟਾਟਾ ਨੇ ਖੁਦ ਟਵੀਟ ਕਰਕੇ ਇਸ ਦਾਅਵੇ ਦਾ ਖੰਡਨ ਕੀਤਾ ਹੈ।
Result- False
Our Sources
Ratan Tata X account: Tweet on 30th Oct 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।